Boliyan for Giddha, Malwai Giddha, & Bhangra Dance !!

Category: Malwai Giddha Boliyan Page 3 of 10

la ke vekh sahi , jatt nal mlajedari

#MalwaiGiddha Boli

ਆਰੀ ਆਰੀ ਆਰੀ …..
ਗੱਲ ਸੁਣ “ਕਿਸ਼ਨ ਕੁੜੇ ” , ਤੂੰ ਤਾ ਲੱਗ ਦੀ ਜਾਨ ਤੋਂ ਪਿਆਰੀ …
ਕੰਨਾਂ ਨੂੰ ਕਰਾ ਦਿਓ ਡੰਡੀਆਂ, ਲੈ ਲਈ ਕੁੜਤੀ ਰਕਾਨੇ ਕਾਲੀ …
ਡਾਂਗ ਉਤੇ ਡੇਰਾ ਜੱਟ ਦਾ, ਸਾਰੇ ਪਿੰਡ ਤੇ ਚਲੇ ਮੁਖਤਿਆਰੀ ….
ਲਾ ਕੇ ਦੇਖ ਸਹੀ , ਜੱਟ ਨਾਲ ਮੁਲ੍ਹਾਜ਼ੇਦਾਰੀ …….
ਲਾ ਕੇ ਦੇਖ ਸਹੀ , ਜੱਟ ਨਾਲ ਮੁਲ੍ਹਾਜ਼ੇਦਾਰੀ …….

 

aari aari aari…
gal sun kishan kure, tu ta lagdi jaan to pyari….
kanna nu kdha du dandia, lai du kudti rakhaane kalli…
dang utye dera jatt da, sare pind te chale mukhtyari…..
la ke vekh sahi , jatt nal mlajedari………..
la ke vekh sahi , jatt nal mlajedari…………

#giddha boli #malwaigiddha boli #bhangra boli #punjabi boli #punjabi wedding boliyan #lyrics

Sava Mahina Yaari

#malwaigidha boli

ਆਰੀ ਆਰੀ ਆਰੀ …
ਅੱਲੜ੍ਹ ਕੁੜੀਆਂ ਨਾਲ ਯਰਾਨਾ, ਗ਼ਲਤੀ ਮਿਤਰੋ ਭਾਰੀ ….
ਇਡਲੀ ਡੋਸਾ ਖਾ ਕੇ ਭੋਰ ਤੋਂ, ਜਾਂਦੀਆਂ ਮਾਰ ਉਡਾਰੀ ….
ਬਾਈ , ਅੱਜ ਕਲ ਕੁੜੀਆਂ ਦੀ .. ਸਵਾ ਮਹੀਨਾ ਯਾਰੀ ……
ਬਾਈ , ਅੱਜ ਕਲ ਕੁੜੀਆਂ ਦੀ .. ਸਵਾ ਮਹੀਨਾ ਯਾਰੀ ……

 

Aari aari aari….
alarh kudiyan naal yaarana, galti mitro bhaari…
idli dosa khaa k bhaur ton, jandiyan maar udaari…
Bai aaj kal kudiyan di, sava mahina yaari……..
Bai aaj kal kudiyan di, sava mahina yaari……..

#giddha boli #malwaigiddha boli #bhangra boli #punjabi boli #punjabi wedding boliyan #lyrics

Jee Mulaave Jaan nu Kaahlaa !

#MalwaiGiddhaBoli

 

ਦਾਣਾ ਦਾਣਾ ਦਾਣਾ ..
ਮੈਨੂੰ ਨਿੱਤ ਪੁੱਛਦੀ , ਪਿੰਡ ਲੈ ਕੇ ਕਿੱਦਣ ਏ ਜਾਣਾ …
ਅੱਡੀਆਂ ਕੂਚ ਰੱਖੀਆਂ , ਬਾਕੀ ਬੇਬੇ ਨੇ ਬੁਨ ਲਿਆ ਸਭ ਤਾਣਾ ਬਾਣਾ …
ਚਾਅ ਮੁਕਲਾਵੇ ਦਾ , ਰੱਖੇ ਪਾ ਕੇ ਸੱਪ ਵਰਗਾ ਉਹ ਬਾਣਾ ..
ਲੈ ਜਾ ਭਾਨ ਸਿਆਂ (ਸਿੰਘ) , ਜੀਅ ਮੁਕਲਾਵੇ ਜਾਣ ਨੂੰ ਕਾਹਲਾ ….
ਲੈ ਜਾ ਭਾਨ ਸਿਆਂ (ਸਿੰਘ) , ਜੀਅ ਮੁਕਲਾਵੇ ਜਾਣ ਨੂੰ ਕਾਹਲਾ ….

 

Dana dana dana…
Maniu nit pushdi, pind le k keedan e jaana…
Aaddiyan kooch rakhiyan, baki bebe ne bunn leya sabh tana bana…
Chaa Muklaave da, rakhe paa k sup varga oh bana…
le jaa Bhaan Siya (singh), jee mulaave jaan nu kaahlaa…..
le jaa Bhaan Siya (singh), jee mulaave jaan nu kaahlaa…..

Copyright © giddhabhangraboliyan.com

#giddha boli #malwaigiddha boli #bhangra boli #punjabi boli #punjabi wedding boliyan #lyrics

Naar Patole Jahi !!

#Malwai Giddha Boli

ਆਰੀ ਆਰੀ ਆਰੀ
ਬਾਈ ਸਿਫਤਾਂ ਓਹਦੇ ਸੂਟ ਦੀਆਂ, ਬਹਿ ਕੇ ਕਰਦੀ ਢਾਣੀ ਸਾਰੀ ..
ਗੱਲਾਂ ਗੁਲਾਬੀ ਅੱਖ ਸ਼ਰਾਬੀ, ਲੱਕ ਤੋਂ ਪਤਲੀ ਤੇ ਬਾਕੀ ਭਾਰੀ ..
ਨਾਰ ਪਟੋਲੇ ਜਹੀ, ਦਿਲ ਤੇ ਫੇਰ ਗਈ ਆਰੀ ….
ਨਾਰ ਪਟੋਲੇ ਜਹੀ, ਦਿਲ ਤੇ ਫੇਰ ਗਈ ਆਰੀ ……….

Aari, aari, aari….
bai sefta (tareef) ohde suit diyan,beh k kardi dhani sari…
galla gulabi akh sharabi, lakk ton patli te baki bhaari,
naar patole jahi, dil te feir gai aari………
naar patole jahi, dil te feir gai aari………

Copyright © giddhabhangraboliyan.com

#giddha boli #malwaigiddha boli #bhangra boli #punjabi boli #punjabi wedding boliyan

Gabhru Shaukeen Ban k !!

#Malwai Giddha Boli

ਆਰੀ ਆਰੀ ਆਰੀ
ਕਹਿੰਦੀ ਵੈਲੀ ਪੁਣਾ ਛੱਡ ਮਿੱਤਰਾ, ਬੰਦ ਕਰ ਲੈ ਚੁਬਾਰੇ ਵਾਲੀ ਬਾਰੀ …
ਵੇ ਅੰਤ ਬੁਰਾ ਹੁੰਦਾ ਅੱਤ ਦਾ, ਤੇਰੀ ਕਿਊ ਗਈ ਮੱਤ ਮਾਰੀ …
ਗੱਭਰੂ ਸ਼ੌਕੀਨ ਬਣ ਕੇ, ਰਹਿ ਤੂੰ ਨਾਲ ਸਰਦਾਰੀ …..
ਗੱਭਰੂ ਸ਼ੌਕੀਨ ਬਣ ਕੇ, ਰਹਿ ਤੂੰ ਨਾਲ ਸਰਦਾਰੀ …..

 

Aari, aari, aari….
kehndi velly punna shad mitra, band kar le chubaare vali baari…
ve aanth (end) burra hunda aattt (extreme) da, teri kyu gai matt mari…
gabhru shaukeen ban k, reh tu naal sardari…..
gabhru shaukeen ban k, reh tu naal sardari ……

Copyright © giddhabhangraboliyan.com

#giddha boli #malwaigiddha boli #bhangra boli #punjabi boli #punjabi wedding boliyan

La de Gal Kinaare !!

#Malwai Giddha Boli

ਓ ,
5 ਭਾਈਆਂ ਚੋ 3 ਵਿਆਹ ਤੇ, ਕਿਊ ਨਾ ਮੇਰੇ ਬਾਰੇ ਵਿਚਾਰੇ …
ਹੁਣ ਤਾਂ ਸਭ ਤੋਂ ਛੋਟਾ ਵੀ ਲੈ ਕੇ ਬਹੂ (ਘਰਵਾਲੀ) ਨੂੰ, ਚਡ ਜੇ ਨਿੱਤ ਚੁਬਾਰੇ …
ਚੌਰਾ ਜੇਠ ਹੁਣ ਸਭ ਕਹਿੰਦੀਆਂ ਮੈਨੂੰ, ਸਾਰੇ ਪਿੰਡ ਵਿਚ ਅਸੀਂ ਹੀ ਕੱਲੇ ਕੁਆਰੇ …..
ਆਵਦੇ ਪੇਕਿਆਂ ਤੋਂ ਸਾਕ ਕਰਾਕੇ ਨੀ, ਮੈਨੂੰ ਲੈ ਦੇ ਪਾਰ ਕਾਨਾਰੇ …
ਮੈਨੂੰ ਸਾਕ ਕਰਾਕੇ ਨੀ, ਲੈ ਦੇ ਪਾਰ ਕਾਨਾਰੇ …..

 

Ooohhhh….
5 bhaiyan cho 3 viah te, kyu na mere bare vichare…..
Hun tan sab ton chota v le k bahoo(wife) nu, chad je nit chubaare…
Chauura jaith hun sab kehndiyan mainu, sare pind vich aasi hi kale kuaare……
Aawde pekeyan ton saak karake ni, mainu la de paar kinare…..
Mainu v saak karake ni, la de paar kinare…..

Copyright © giddhabhangraboliyan.com

#giddha boli #malwaigiddha boli #bhangra boli #punjabi boli #punjabi wedding boliyan #lyrics

Bathinde Vali Larri

#Malwai Giddha Boli

Aari, aari, aari
phellan Orkut uthe pange laindi rehndi si,daily new pic la k kar di rahi husheyari..
fer hath ch rumaal rakheya, paayi akhan vich surme di dhaari….
hun rehndi online facebook te, kudi munde pattan di marri…
ni je balliye tu jatt patt na, chup kar k beh ja BATHINDE vali larri….
ni je balliye tu jatt patt na, chup kar k beh ja BATHINDE vali larri….

Copyright © giddhabhangraboliyan.com

#giddha boli #malwaigiddha boli #bhangra boli #punjabi boli

Page 3 of 10

Powered by WordPress & Theme by Anders Norén

eBook with ALL NEW BOLIYAN
error: Content is protected !!
%d bloggers like this: